ਸਾਡੇ ਵਖਵੇ ਨੂੰ ਓਹਨੇ ਉਦਾਸੀ ਸਮਝਿਆ ,
ਸੋਚਿਆ ਚੱਲ ਇਹਨੂੰ ਵਰਾ ਕੇ ਜਿੱਤ ਲਵਾ ,
ਮੈਂ ਵਾਂਗ ਪਾਣੀ ਡੁੱਲ ਗਈ ਓਸ ਤੇ ,
ਚਾਰ ਦਿਨਾਂ ਵਿੱਚ ਓਹ ਪਰਵਾਸ ਹੋਇਆ ।
ਹੁਣ ਉਦਾਸੀ ਮੇਰੀ ਵੇਖ ਕਿਸੇ ਨੂੰ ,
ਲੱਗਿਆ ਭੁਲੇਖਾ ਤਨਹਾਈ ਦਾ ,
ਓਹਨੇ ਤਿੰਨ ਕਹਾਣੀਆਂ ਸੁਣਾ ਕੇ ਮੈਨੂੰ,
ਮੰਨਿਆ ਕੇ ਓਹ ਵਿਦਵਾਨ ਹੋਇਆ।
ਮੇਰੀ ਦੁੱਖਦੀ ਰਗ ਨੂੰ ਕੁਚਲ ਗਿਆ ,
ਜੱਦ ਓਹਦਾ ਵਕਤ ਵੀ ਪਾਸ ਹੋਇਆ ,
ਫ਼ੇਰ ਕਿਸੇ ਨੇ ਲੰਘਦਿਆਂ ਬੁਲਾਇਆ ,
ਮੈਂਨੂੰ ਓਸੇ ਡਰ ਦਾ ਇਹਸਾਸ ਹੋਇਆ।
ਮੈਂ ਚਾਰ ਕਦਮ ਪਿੱਛੇ ਨੂੰ ਲਿੱਤੇ ,
ਓਹ ਅੱਗੇ ਵੱਧ ਕੇ ਝੁੱਕ ਗਿਆ ,
ਕਿਸੇ ਹੋਰ ਦੇ ਗੁਨਾਹਾਂ ਦੀ ਮਾਫ਼ੀ ਮੰਗੀ ,
ਮੇਰਾ ਖ਼ੌਫ਼ ਫ਼ੇਰ ਓਥੇ ਮੁੱਕ ਗਿਆ।
ਇੰਜ ਲੱਗਾ ਬੱਸ ਹੁਣ ਠੀਕ ਐ ਸਬ ,
ਕਹਾਣੀ ਇਥੋਂ ਸੋਹਣੀ ਐ ,
ਚਾਰ ਦਿਨ ਤਾਂ ਨਹੀਂ ਪਰ ਦੋ ਹਾੜ ਦੇਖ ਕੇ,
ਓਹਦਾ ਚਿੱਤ ਵੀ ਮੈਥੋਂ ਉੱਕ ਗਿਆ ।
ਇੰਨੀ ਪੀੜ ਲੈ ਮੈਂ ਕਿੱਥੇ ਜਾਵਾਂ ,
ਸੁੱਕੇ ਹੰਜੂਆ ਦੇ ਮੁੱਲ ਕਿੱਥੇ ਪਾਵਾਂ,
ਦਿੱਲ ਦੇ ਹਨੇਰਿਆਂ ਨੂੰ ਕਿੰਝ ਹੰਢਾਵਾਂ,
ਕਿਸੇ ਨਵੇਂ ਮਖੌਟੇ ਨਾਲ਼ ਦਿੱਲ ਕਿੱਦਾ ਲਾਵਾਂ।
ਨਹੀਂ ਵਸਦੀ ਤੇ ਨਾ ਵੱਸ ਹੋਵੇ ,
ਕੱਲਿਆਂ ਰਹਿ ਥੋੜਾ ਸੁਕੂਨ ਹੋਵੇ ,
ਕਿਉਂ ਕਿਸੇ ਦੀ ਮੈਂਨੂੰ ਲੋੜ ਹੋਵੇ ,
ਮੇਰਾ ਸਵਾਲ ਹੀ ਜਵਾਬਾਂ ਤੋਂ ਦੂਰ ਹੋਵੇ ।
ਇੱਕ ਹਨ੍ਹੇਰੀ ਆਈ ਚੇਤ ਮਾਸ ਦੀ ,
ਚਿੱਤ ਥੋੜਾ ਥੋੜਾ ਕੂਲ ਹੋਵੇ ,
ਕਿਸੇ ਦੀ ਆਵਾਜ਼ ਪਈ ਇਹਨਾਂ ਕੰਨਾਂ ਵਿੱਚ,
ਬਿਨਾ ਕੰਮ ਤੋਂ ਇਹ ਜਾਣ ਮਸ਼ਗੂਲ ਹੋਵੇ ।
ਬੱਸ ਲੰਘ ਜਾ ਵੇ ਰਾਹੀ ਕੋਈ ਲੋੜ ਨਹੀਂ ,
ਜਰੀ ਜਾਂਦੀ ਮੈਥੋਂ ਹੁਣ ਪੀੜ ਨਹੀਂ ,
ਥੋੜਾ ਅੱਗੇ ਵੱਧ ਕੇ ਮਿਲਣਗੇ ਤੈਨੂੰ,
ਜਿਹਨਾਂ ਮੁਹੱਬਤਾਂ ਨਾਲ ਕੋਈ ਤਿੜ ਨਹੀਂ ।
ਮੇਰਾ ਹੱਥ ਫੜਿਆ ਤੇ ਰੋਣ ਲੱਗਿਆ,
ਅਖੇ ਮੈਂਨੂੰ ਪਤਾ ਇਸ਼ਕ ਰੋਗ ਦੀ ਬਾਤ,
ਹੌਂਸਲਾ ਹੁੰਦਾ ਥੋੜ੍ਹਾ ਵੀ ਤੇ ਦੇ ਦਿੰਦੀ ,
ਦੋਵਾਂ ਬਹਿ ਰੋ ਕੇ ਕੱਟੀ ਅਸਾਂ ਰਾਤ ।
ਮੈਂ ਹੌਲੇ ਜਿਹੀ ਹੰਝੂ ਪੂੰਝੇ ਉਹਦੇ,
ਕਿ ਲਭਦੈਂ ਤੂੰ ਟੁੱਟੇ ਹਾਣੀਆ ਵੇ ,
ਬੱਸ ਸਾਥੀ ਦਿਲੋਂ ਸੋਹਣਾ ਤੇ ਜਜ਼ਬਾਤਾਂ ਦੀ ਕਦਰ,
ਹੋਰ ਉਮਰ ਭਰ ਵਾਲੀ ਸੱਚ ਹੋਣ ਕਹਾਣੀਆਂ ਵੇ।
~ ਆਸਥਾ
Comments